ਯੁੱਧ ਨਸ਼ਿਆਂ ਵਿਰੁੱਧ :ਸੂਬੇ ਵਿੱਚ ਖੋਲੇ 881 ਮੁਹੱਲਾ ਕਲੀਨਿਕਾਂ ਦੇ ਵਿੱਚੋਂ 3 ਕਰੋੜ ਦੇ ਕਰੀਬ ਮਰੀਜ਼ ਕਰਵਾ ਚੁੱਕੇ ਹਨ ਆਪਣਾ ਇਲਾਜ : ਕੁਲਵੰਤ ਸਿੰਘ

ਪਿੰਡ ਸ਼ਾਮਪੁਰ, ਗੋਬਿੰਦਗੜ੍ਹ, ਗਿੱਦੜਪੁਰ ਅਤੇ ਸੈਦਪੁਰ ਵਿਖੇ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਵਿਧਾਇਕ ਕੁਲਵੰਤ ਸਿੰਘ ਨੇ ਲੋਕਾਂ ਨੂੰ ਚੁਕਾਈ ਨਸ਼ਿਆਂ ਵਿਰੁੱਧ ਸੌਂ

ਮੋਹਾਲੀ 29 ਮਈ ਪਰਦੀਪ ਸਿੰਘ ਹੈਪੀ

: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਕੱਢਣ ਦੇ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਦੇ ਤਹਿਤ ਪੰਜਾਬ ਭਰ ਦੇ ਵਿੱਚ ਸਮਾਗਮ ਬਕਾਇਦਾ ਸਮਾਗਮਾਂ ਦਾ ਆਯੋਜਨ ਕਰਕੇ ਨੌਜਵਾਨ ਵਰਗ ਅਤੇ ਵਿਦਿਆਰਥੀਆਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੇ ਜਾਣ ਦੇ ਲਈ ਢੁਕਵਾਂ ਮਾਹੌਲ ਪੰਜਾਬ ਦੇ ਅੰਦਰ ਤਿਆਰ ਕੀਤਾ ਜਾ ਰਿਹਾ ਹੈ। ਇਹ ਗੱਲ ਅੱਜ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਵਿਧਾਇਕ ਕੁਲਵੰਤ ਸਿੰਘ ਅੱਜ ਪਿੰਡ ਸ਼ਾਮਪੁਰ, ਪਿੰਡ ਗੋਬਿੰਦਗੜ੍ਹ, ਪਿੰਡ ਗਿੱਦੜਪੁਰ ਅਤੇ ਪਿੰਡ ਸੈਦਪੁਰ ਵਿਖੇ ਰੱਖੇ ਗਏ ਵੱਖੋ- ਵੱਖਰੇ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਅੰਦਰ 881 ਮੁਹੱਲਾ ਕਲੀਨਿਕ ਖੋਲੇ ਗਏ ਹਨ, ਜਿਨਾਂ ਦੇ ਵਿੱਚੋਂ ਹੁਣ ਤੱਕ 3 ਕਰੋੜ ਤੋਂ ਵੀ ਵੱਧ ਮਰੀਜ਼ ਇਲਾਜ ਕਰਵਾ ਚੁੱਕੇ ਉਹਨਾਂ ਕਿਹਾ ਕਿ ਇਹਨਾਂ ਮੁਹੱਲਾ ਕਲੀਨਿਕਾਂ ਦੇ ਵਿੱਚ ਮੁਫਤ ਟੈਸਟ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਜਾਂਦੀਆਂ ਹਨ ਅਤੇ ਇਲਾਕੇ ਦੇ ਵਿੱਚ ਬਿਲੌਂਗੀ ਤੋਂ ਇਲਾਵਾ ਲਾਂਡਰਾਂ ਅਤੇ ਲਖਨੌਰ ਵਿਖੇ ਵੀ ਮੁਹੱਲਾ ਕਲੀਨਿਕ ਕੰਮ ਕਰ ਰਹੇ ਹਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਪੰਜਾਬ ਦੇ ਮਰੀਜ਼ਾਂ ਦੇ ਲਈ 10 ਲੱਖ ਰੁਪਏ ਦੀ ਕੀਮਤ ਦਾ ਬੀਮਾ ਯੋਜਨਾ ਸਕੀਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਕਿਸੇ ਵੀ ਸੂਬੇ ਦੇ ਸਰਵਪੱਖੀ ਵਿਕਾਸ ਤੋਂ ਪਹਿਲਾਂ ਉਥੋਂ ਦੇ ਵਾਸ਼ਿੰਦਿਆਂ ਦੀ ਸਿਹਤ ਪੂਰੀ ਤਰਹਾਂ ਠੀਕ ਹੋਣੀ ਅਤੀ ਜ਼ਰੂਰੀ ਹੁੰਦੀ ਹੈ, ਅਤੇ ਵਿਧਾਨ ਸਭਾ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਜੋ – ਜੋ ਗਰੰਟੀਆਂ ਅਤੇ ਵਾਅਦੇ ਪੰਜਾਬ ਦੀ ਜਨਤਾ ਨਾਲ ਕੀਤੇ ਗਏ ਸਨ, ਉਹਨਾਂ ਨੂੰ ਇੱਕ-ਇੱਕ ਕਰਕੇ ਜਿੱਥੇ ਪੂਰਾ ਕੀਤਾ ਜਾ ਰਿਹਾ ਹੈ, ਉੱਥੇ ਪੰਜਾਬ ਦੇ ਸਰਬਪੱਖੀ ਵਿਕਾਸ ਦੇ ਲਈ ਵੀ ਨਵੀਆ ਯੋਜਨਾਵਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ , ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਪੰਜਾਬ ਭਰ ਦੇ ਵਿੱਚ ਸਮਾਗਮਾਂ ਦਾ ਆਯੋਜਨ ਕਰਕੇ ਨੌਜਵਾਨ ਵਰਗ ਅਤੇ ਹੋਰਨਾਂ ਨੂੰ ਨਸ਼ੇ ਛੱਡਣ ਦੀ ਬਕਾਇਦਾ ਸੌਂ ਚੁਕਾਈ ਜਾ ਰਹੀ ਹੈ ਅਤੇ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਢੁਕਵਾ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ,
ਇਸ ਮੌਕੇ ਤੇ ਗੁਰਪ੍ਰੀਤ ਕੌਰ ਸਰਪੰਚ ਸੈਦਪੁਰ,
ਨਰਿੰਦਰ ਸਿੰਘ ਸੋਨੀ ਪਿੰਡ ਸੈਦਪੁਰ, ਦਰਸ਼ਨਜੀਤ ਸਿੰਘ ਡੀ.ਈ.ਓ, ਹਰਜੋਤ ਸਿੰਘ ਨਾਇਬ ਤਹਿਸੀਲਦਾਰ ,
ਗੁਰਜੀਤ ਸਿੰਘ ਸੈਦਪੁਰ,ਜਰਨੈਲ ਕੌਰ ਸਰਪੰਚ ਪਿੰਡ ਗੋਬਿੰਦਗੜ੍ਹ,ਕਰਮਾ ਪੁਰੀ ਗੋਬਿੰਦਗੜ੍ਹ,ਜਗਜੀਤ ਸਿੰਘ ,ਗੁਰਸੇਵਕ ਪੁਰੀ,
ਜਸਵਿੰਦਰ ਸਿੰਘ ਜੈਲੀ,ਕਰਮਜੀਤ ਗਿਰ ਬਲਾਕ ਪ੍ਰਧਾਨ,ਸਤਨਾਮ ਸਿੰਘ ਸਰਪੰਚ (ਬਲਾਕ ਪ੍ਰਧਾਨ),
ਅਨੂੰ ਬੱਬਰ- ਜਿਲ੍ਹਾ ਕੋਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ,ਗੁਰਪ੍ਰੀਤ ਸਿੰਘ ਕੁਰੜਾ- ਹਲਕਾ ਕੋਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ,,ਕੁਲਦੀਪ ਸਿੰਘ ਸਮਾਣਾ,ਅਵਤਾਰ ਸਿੰਘ ਮੌਲੀ (ਬਲਾਕ ਪ੍ਰਧਾਨ),ਅਕਬਿੰਦਰ ਸਿੰਘ ਗੋਸਲ,ਡਾ. ਕੁਲਦੀਪ ਸਿੰਘ,ਹਰਮੇਸ਼ ਸਿੰਘ ਕੁੰਬੜਾ,ਗੁਰਪ੍ਰੀਤ ਸਿੰਘ ਚਾਹਲ,
ਤਰਲੋਚਨ ਸਿੰਘ ਤੋਚੀ- ਸਰਪੰਚ ਕੈਲੋਂ,ਹਰਪਾਲ ਸਿੰਘ ਬਰਾੜ,ਗੁਰਪਾਲ ਸਿੰਘ ਗਰੇਵਾਲ,ਭੁਪਿੰਦਰ ਸਿੰਘ,
ਸਤਵਿੰਦਰ ਸਿੰਘ ਮਿੱਠੂ ਮੌਲੀ,ਗੁਰਜੰਟ ਸਿੰਘ ਸਰਪੰਚ ਭਾਗੋਮਾਜਰਾ, ਵੀ ਹਾਜ਼ਰ ਸਨ,

ਫੋਟੋ ਕੈਪਸ਼ਨ :

ਵਿਧਾਇਕ ਕੁਲਵੰਤ ਸਿੰਘ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਲੋਕਾਂ ਨੂੰ ਸੌ ਚੁਕਾਏ ਜਾਣ ਦੇ ਦੌਰਾਨ

Leave a Reply

Your email address will not be published. Required fields are marked *