ਐਨ.ਸੀ.ਡੀ. ਮੁਹਿੰਮ ਤਕ ਲਗਾਏ ਜਾਗਰੂਕਤਾ ਕੈਂਪ

ਜਾਗਰੂਕਤਾ ਸਦਕਾ ਕਈ ਬੀਮਾਰੀਆਂ ਤੋਂ ਬਚਾਅ ਸੰਭਵ : ਡਾ. ਅਲਕਜੋਤ ਕੌਰ

ਮੋਹਾਲੀ, 26 ਮਈ (ਹਰਪ੍ਰੀਤ ਕੌਰ)

ਗ਼ੈਰ-ਸੰਚਾਰੀ ਬੀਮਾਰੀਆਂ ਦੀ ਜਾਂਚ ਅਤੇ ਜਾਗਰੂਕਤਾ ਮੁਹਿੰਮ ਤਹਿਤ ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਅਧੀਨ ਸਿਹਤ ਸੰਸਥਾਵਾਂ ਵਿਚ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਨੇ ਦਸਿਆ ਕਿ ਹਾਈਪਰਟੈਂਸ਼ਨ ਜਾਂ ਹਾਈ ਬਲੱਡ ਪ੍ਰੈਸ਼ਰ ਅੱਜਕਲ ਆਮ ਹੁੰਦਾ ਜਾ ਰਿਹਾ ਹੈ।

ਇਸ ਸਾਲ ਵਿਸ਼ਵ ਹਾਈਪਰਟੈਂਸ਼ਨ ਦਿਵਸ ਦਾ ਥੀਮ ‘‘ਆਪਣਾ ਬਲੱਡ ਪ੍ਰੈਸ਼ਰ ਸਹੀ ਢੰਗ ਨਾਲ ਮਾਪੋ, ਇਸਨੂੰ ਕੰਟਰੋਲ ਕਰੋ ਅਤੇ ਲੰਬੇ ਸਮੇਂ ਤੱਕ ਜੀਓ’’ ਰੱਖਿਆ ਗਿਆ ਹੈ ਜੋ ਆਮ ਲੋਕਾਂ ਨੂੰ ਆਪਣੇ ਬਲੱਡ ਪ੍ਰੈਸ਼ਰ ਦੇ ਸਹੀ ਮਾਪ ਬਾਰੇ ਜਾਗਰੂਕ ਹੋਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਹਾਈਪਰਟੈਂਸ਼ਨ ਦਿਵਸ ਮਨਾਉਣ ਦਾ ਮੁੱਖ ਮੰਤਵ ਹਾਈ ਬਲੱਡ ਪ੍ਰੈਸ਼ਰ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਕੇ ਉਨ੍ਹਾਂ ਦੀ ਜਾਣਕਾਰੀ ਵਿੱਚ ਵਾਧਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਦੁਨੀਆਂ ਦੀ 30 ਫੀਸਦੀ ਤੋਂ ਵੀ ਵੱਧ ਆਬਾਦੀ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹੈ, ਜਿਸ ਕਾਰਨ ਦਿਲ ਕਿਡਨੀ ਦੀਆਂ ਬਿਮਾਰੀਆਂ ਆਦਿ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਬਦਲਦੀ ਜੀਵਨਸ਼ੈਲੀ ਕਾਰਨ ਹੁਣ ਬੱਚੇ ਵੀ ਇਸ ਬਿਮਾਰੀ ਦਾ ਸ਼ਿਕਾਰ ਹੋਣ ਲੱਗੇ ਹਨ। ਆਪਣੀ ਜੀਵਨ ਸ਼ੈਲੀ ਵਿੱਚ ਬਦਲਾਅ ਲਿਆ ਕੇ ਅਸੀ ਬਲੱਡ ਪ੍ਰੈਸ਼ਰ ਵਰਗੀਆਂ ਹੋਰ ਗੈਰ-ਸੰਚਾਰੀ ਬਿਮਾਰੀਆਂ ਜਿਵੇਂ ਸ਼ੂਗਰ, ਦਿਲ ਦਾ ਦੌਰਾ ਆਦਿ ਵਰਗੀਆਂ ਬਿਮਾਰੀਆਂ ਤੋਂ ਬਚਾਅ ਕਰ ਸਕਦੇ ਹਾਂ।

ਨਮਕ ਅਤੇ ਤਲੀਆਂ ਚੀਜਾਂ ਦਾ ਸੇਵਨ ਘੱਟ ਕੀਤਾ ਜਾਵੇ ਅਤੇ ਤੰਬਾਕੂ ਅਤੇ ਸ਼ਰਾਬ ਦਾ ਸੇਵਨ ਨਾ ਕੀਤਾ ਜਾਵੇ। ਵਜ਼ਨ ਨਾ ਵੱਧਣ ਦਿੱਤਾ ਜਾਵੇ, ਖਾਣੇ ਵਿੱਚ ਚਰਬੀ ਦੀ ਮਾਤਰਾ ਘਟਾਈ ਜਾਵੇ, ਸ਼ਬਜ਼ੀਆਂ ਅਤੇ ਫਲ ਜ਼ਿਆਦਾ ਮਾਤਰਾ ਵਿੱਚ ਖਾਓ ਤੇ ਤਣਾਅ ਨੂੰ ਘਟਾਓ।

ਫ਼ੋਟੋ ਕੈਪਸ਼ਨ : ਲੋਕਾਂ ਨੂੰ ਜਾਗਰੂਕ ਕਰਦੀ ਹੋਈ ਕਮਿਊਨਿਟੀ ਹੈਲਥ ਅਫ਼ਸਰ

Leave a Reply

Your email address will not be published. Required fields are marked *