ਡਾਕਟਰ ਉਬਰਾਏ ਹੋਰਾਂ ਦੀ ਪ੍ਰੇਰਨਾ ਸਦਕਾ ਸਮਾਜ ਸੇਵਾ ਦੇ ਵਿੱਚ ਕੰਮ ਲਗਾਤਾਰ ਰਹਿਣਗੇ ਅਗਾਹ ਵੀ ਜਾਰੀ : ਕਮਲਜੀਤ ਸਿੰਘ ਰੂਬੀ
ਮੋਹਾਲੀ 18 ਅਪ੍ਰੈਲ ( ਹਰਪ੍ਰੀਤ ) : ਸਰਬੱਤ ਦਾ ਭਲਾ ਚੈਰੀਟੇਬਲ ਟਰਸਟ (;ਰਜਿ: ) ਦੇ ਮੈਨੇਜਿੰਗ ਟਰਸਟੀ ਡਾਕਟਰ ਡਾਕਟਰ ਐਸ.ਪੀ. ਸਿੰਘ ਉਬਰਾਏ ਦੀ ਨਿਰਦੇਸ਼ਨਾ ਹੇਠ ਚੱਲ ਰਹੀ ਸਮਾਜ ਸੇਵਾ ਦੀ ਲੜੀ ਦੇ ਤਹਿਤ ਗੁਰਦੁਆਰਾ ਅੰਬ ਸਾਹਿਬ ਫੇਜ਼ -8, ਮੋਹਾਲੀ ਵਿਖੇ ਵਿਸ਼ਾਲ ਅੱਖਾਂ ਦਾ ਮੁਫਤ ਟੈਸਟ ਚੈੱਕਅਪ ਕੈਂਪ ਲਗਾਇਆ ਗਿਆ, ਟਰਸਟ ਦੇ ਜ਼ਿਲ੍ਾ ਮੋਹਾਲੀ ਇਕਾਈ ਦੇ ਪ੍ਰਧਾਨ- ਕਮਲਜੀਤ ਸਿੰਘ ਰੁਬੀ ਦੀ ਦੇਖਰੇਖ ਹੇਠ ਲਗਵਾਏ ਗਏ ਇਸ ਕੈਂਪ ਦੇ ਦੌਰਾਨ 450 ਦੇ ਕਰੀਬ ਮਰੀਜ਼ਾਂ ਦੇ ਟੈਸਟ ਕੀਤੇ ਗਏ, ਜਿਨਾਂ ਦੇ ਵਿੱਚੋਂ 225 ਮਰੀਜ਼ਾਂ ਨੂੰ ਐਨਕਾਂ ਅਤੇ ਦਵਾਈਆਂ ਮੁਫਤ ਤਕਸੀਮ ਕੀਤੀਆਂ ਗਈਆਂ, ਜਦਕਿ 38 ਮਰੀਜ਼ਾਂ ਦੇ ਆਪਰੇਸ਼ਨ ਕੀਤੇ ਜਾਣਗੇ ,
ਇਸ ਮੌਕੇ ਤੇ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਰਾਜਿੰਦਰ ਸਿੰਘ ਟੋਹਾੜਾ ਹਾਜ਼ਰ ਸਨ, ਇਸ ਮੌਕੇ ਤੇ ਅੱਖਾਂ ਦੇ ਡਾਕਟਰ ਅਦਿਤਿਆ ਸ਼ਰਮਾ,ਈ. ਐਨ.ਟੀ. ਦੇ ਡਾਕਟਰ ਗੁਰਵਿੰਦਰ ਸਿੰਘ,ਡੈਂਟਲ ਮਾਹਿਰ- ਡਾਕਟਰ ਵਰੁਣ ਚੋਪੜਾ, ਡਾਕਟਰ ਹਰਜੋਤ ਕੌਰ ਚਮੜੀ ਦੇ ਡਾਕਟਰ ਐਸ. ਪੀ. ਸਿੰਘ ਅਤੇ ਡਾਕਟਰ ਸਰਬਪ੍ਰੀਤ ਸਿੰਘ ਅਹਲੂਵਾਲੀਆ ਸਮੇਤ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਦੇ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ, ਇਸ ਮੌਕੇ ਤੇ ਟਰਸਟ ਦੇ ਸੀਨੀਅਰ ਮੀਤ ਪ੍ਰਧਾਨ- ਕੁਲਦੀਪ ਕੌਰ ਟਿਵਾਣਾ,ਪ੍ਰਦੀਪ ਸਿੰਘ ਹੈਪੀ ,ਪ੍ਰੋਫੈਸਰ ਤੇਜਿੰਦਰ ਸਿੰਘ ਬਰਾੜ, ਬਲਜੀਤ ਸਿੰਘ, ਅਮਰਪਾਲ ਸਿੰਘ ਢਿੱਲੋ, ਮੱਖਣ ਸਿੰਘ ਮੋਹਾਲੀ, ਰਾਜਿੰਦਰ ਸਿੰਘ ਤੂਰ, ਸੁਖਦੇਵ ਸਿੰਘ ਵੀ ਹਾਜ਼ਰ ਸਨ,
ਇਸ ਮੌਕੇ ਤੇ ਵਿੱਕੀ ਫਾਊਂਡੇਸ਼ਨ ਦੇ ਪ੍ਰਧਾਨ ਅਜੇਪਾਲ ਸਿੰਘ ਮਿੱਡੂਖੇੜਾ ਅਤੇ ਫਾਊਂਡੇਸ਼ਨ ਦੇ ਅਹੁਦੇਦਾਰ ਅਤੇ ਮੈਂਬਰ ਵੀ ਮੌਜੂਦ ਰਹੇ, ਜਦ ਕਿ
ਅਕਾਲੀ ਨੇਤਾ- ਪਰਮਿੰਦਰ ਸਿੰਘ ਸੁਹਾਣਾ, ਕੌਂਸਲਰ- ਮਨਜੀਤ ਸਿੰਘ ਸੇਠੀ ,
ਸਾਬਕਾ ਕੌਂਸਲਰ- ਸੁਰਿੰਦਰ ਸਿੰਘ ਰੋਡਾ ਸੁਹਾਣਾ, , ਸਾਬਕਾ ਕੌਂਸਲਰ- ਕਮਲਜੀਤ ਕੌਰ ਸੁਹਾਣਾ, ਜਸਵੀਰ ਕੌਰ, ਅਤਲੀ ਸਾਬਕਾ ਕੌਂਸਲਰ ਕਾਂਗਰਸੀ ਨੇਤਾ -ਰਾਜਾ ਕਵਰਜੋਤ ਸਿੰਘ ਮੋਹਾਲੀ, ਜਥੇਦਾਰ ਅਮਰੀਕ ਸਿੰਘ ਮੋਹਾਲੀ,ਪ੍ਰਸਿੱਧ ਪੰਜਾਬੀ ਗਾਇਕਾ ਸਤਵਿੰਦਰ ਬਿੱਟੀ, ਹਰ ਮੋਹਨ ਸਿੰਘ ਪ੍ਰਿਤਪਾਲ ਸਿੰਘ ਨਿਰੰਜਨ ਸਿੰਘ ਵੀ ਹਾਜ਼ਰ ਸਨ, ਇਸ ਮੌਕੇ ਤੇ ਗੱਲਬਾਤ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਪ੍ਰਧਾਨ ਕਵਲਜੀਤ ਸਿੰਘ ਰੂਬੀ ਨੇ ਦੱਸਿਆ ਕਿ ਡਾਕਟਰ ਐਸ. ਪੀ. ਸਿੰਘ ਉਬਰਾਏ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਦਾ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ, ਉੱਥੇ ਕੈਂਪ ਦੇ ਦੌਰਾਨ ਮਰੀਜ਼ਾਂ ਦਾ ਚੈਕਅਪ ਕਰਨ ਦੇ ਲਈ ਮੌਜੂਦ ਰਹੇ ਮਾਹਿਰ ਡਾਕਟਰਾਂ ਦੀ ਟੀਮ ਦੇ ਵੀ ਧੰਨਵਾਦੀ ਹਨ, ਜਿਨ੍ਹਾਂ ਨੇ ਮਰੀਜ਼ਾਂ ਦਾ ਚੈਕਅਪ ਕੀਤਾ, ਕਵਲਜੀਤ ਸਿੰਘ ਰੂਬੀ ਪ੍ਰਧਾਨ ਹੋਰਾਂ ਨੇ ਦੱਸਿਆ ਕਿ ਟਰਸਟ ਦੇ ਵੱਲੋਂ ਅਗਾਂਹ ਵੀ ਸਮਾਜ ਸੇਵਾ ਨੂੰ ਸਮਰਪਿਤ ਪ੍ਰੋਗਰਾਮ ਲਗਾਤਾਰ ਜਾਰੀ ਰੱਖਣਗੇ, ਉਹਨਾਂ ਕਿਹਾ ਕਿ ਸਿਹਤ ਅਤੇ ਸਿੱਖਿਆ ਦੇ ਮਾਮਲੇ ਵਿੱਚ ਟਰਸਟ ਵੱਲੋਂ ਲਏ ਗਏ ਇਤਿਹਾਸਿਕ ਫੈਸਲਿਆਂ ਨੂੰ ਲਗਾਤਾਰ ਲਾਗੂ ਕੀਤਾ ਜਾ ਰਿਹਾ ਹੈ,
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਵੱਲੋਂ ਸਰਪ੍ਰਸਤ ਡਾਕਟਰ ਬਲਜੀਤ ਸਿੰਘ, ਚੇਅਰਮੈਨ ਡਾਕਟਰ ਜਗਦੀਸ਼ ਲਾਲ ਲਾਂਡਰਾਂ, ਡਾਕਟਰ ਗੁਰਮੁਖ ਸਿੰਘ ,
ਪ੍ਰੈਜੀਡੈਂਟ ਡਾਕਟਰ ਰਾਜ ਕੁਮਾਰ ਮਾਜਰਾ,
ਜਨਰਲ ਸਕੱਤਰ ਡਾਕਟਰ ਅਸ਼ੀਸ਼ ਕੁਮਾਰ ਵੱਲੋਂ ਕੈਂਪ ਦੇ ਵਿੱਚ ਯੋਗਦਾਨ ਦਿੱਤਾ, ਟਰਸਟ ਦੇ ਪ੍ਰਬੰਧਕੀ ਸਕੱਤਰ ਮੱਖਣ ਸਿੰਘ ਨੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਦੇ ਪ੍ਰਬੰਧਕਾਂ ਦਾ ਇਮਾਰਤ, ਭੋਜਨ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ, ਡਾਕਟਰਾਂ ਨੂੰ ਉਨ੍ਹਾਂ ਦੀਆਂ ਪੇਸ਼ੇਵਰ ਸੇਵਾਵਾਂ ਲਈ ਅਤੇ ਕੈਂਪ ਦੇ ਸੁਚਾਰੂ ਸੰਚਾਲਨ ਵਿੱਚ ਮਦਦ ਕਰਨ ਲਈ ਸਾਰੇ ਵਲੰਟੀਅਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਕੈਂਪ ਲਈ ਮੁਫ਼ਤ ਜੂਸ ਪ੍ਰਦਾਨ ਕਰਨ ਲਈ ਸੀ.ਈ.ਓ.-ਪੰਜਾਬ ਐਗਰੋ ਰਣਬੀਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ।